ਆਕਲੈਂਡ (28 ਜੂਨ, ਹਰਪ੍ਰੀਤ ਸਿੰਘ) : ਕੈਮ ਸਿੰਘ ਦਾ ਨਵਾਂ ਗੀਤ ‘ਡਿਲੀਟ’ ਅੱਜ ਰਿਲੀਜ਼ ਹੋ ਗਿਆ ਹੈ | ਜ਼ਿਕਰਯੋਗ ਹੈ ਕਿ ਗੀਤ ਨੂੰ ਸੰਗੀਤ ਬਲੱਡੀ ਬੀਟਸ ਵੱਲੋਂ ਮਿਲਿਆ ਹੈ |
ਗੀਤ ਦੇ ਬੋਲ ਰਵ ਧਾਲੀਵਾਲ ਵੱਲੋਂ ਲਿਖੇ ਗਏ ਹਨ | ਗੀਤ ਦੀ ਵੀਡੀਓ ਇੰਦਰਜੀਤ ਸਿੰਘ ਯਾਰੀਆਂ ਵੱਲੋਂ ਬਣਾਈ ਗਈ ਹੈ । ਗੀਤ ਨੂੰ ਕੌਮੀ ਰਿਕਾਰਡ ਵੱਲੋਂ ਰਿਕਾਰਡ ਕੀਤਾ ਗਿਆ ਹੈ | ਆਸ ਹੈ ਕਿ ਭਾਈਚਾਰੇ ਵੱਲੋਂ ਗੀਤ ਨੂੰ ਪਿਆਰ ਦਿੱਤਾ ਜਾਵੇਗਾ ।
