ਆਕਲੈਂਡ (27 ਜੂਨ, ਹਰਪ੍ਰੀਤ ਸਿੰਘ): ਨਿਊਜੀਲੈਂਡ ਦੀ ਦੁਨੀਆਂ ਭਰ ਵਿੱਚ ਮਸ਼ਹੂਰ ਡੇਅਰ ਉਤਪਾਦ ਬਨਾਉਣ ਵਾਲੀ ਕੰਪਨੀ ਫੈਨਟੇਰਾ ਵਲੋਂ ਭਾਰਤ ਵਿੱਚ ਆਪਣੇ 4 ਨਵੇਂ ਉਤਪਾਦ ਲਾਂਚ ਕੀਤੇ ਗਏ ਹਨ। ਕੰਪਨੀ ਡਰੀਮਰੀ ਬ੍ਰਾਂਡ ਦੇ ਨਾਮ ਹੇਠ ਦੁੱਧ ਅਤੇ ਦਹੀਂ ਦੇ ਉਤਪਾਦ ਬਣਾਏਗੀ। ਕੰਪਨੀ ਵਲੋਂ ਇਹ ਭਾਰਤ ਵਿੱਚ ਇਹ ਕਾਰੋਬਾਰ ਫਿਊਚਰ ਗਰੁੱਪ ਨਾਲ ਰੱਲ ਕੇ ਕੀਤਾ ਜਾਏਗਾ।
ਦੱਸਣਯੋਗ ਹੈ ਕਿ ਦੁੱਧ ਵਰਗੇ ਉਤਪਾਦ ਤਾਂ ਭਾਰਤੀ ਡੇਅਰੀਆਂ ਤੋਂ ਹੀ ਖ੍ਰੀਦਿਆ ਜਾਏਗਾ, ਪਰ ਪਨੀਰ ਜਾਂ ਕਰੀਮ ਜਿਹੇ ਉਤਪਾਦ ਜਿਨ੍ਹਾਂ ਦੀ ਕੁਆਲਟੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ, ਉਹ ਭਾਰਤ ਵਿੱਚ ਇੰਪੋਰਟ ਕੀਤੇ ਜਾਣਗੇ।
ਸ਼ੁਰੂਆਤੀ ਦੌਰ ਵਿੱਚ ਕੰਪਨੀ ਵਲੋਂ ਉਤਪਾਦ ਮੁੰਬਈ, ਪੂਨੇ, ਬੈਂਗਲੋਰ, ਅਹਿਮਦਾਬਾਦ, ਹੈਦਰਾਬਾਦ ਅਤੇ ਸੂਰਤ ਵਿੱਚ ਰੀਟੇਲ ਸਟੋਰਾਂ ‘ਤੇ ਵੇਚਣੇ ਸ਼ੁਰੂ ਕੀਤੇ ਜਾਣਗੇ।