ਆਕਲੈਂਡ (27 ਜੂਨ) : ਲੁਧਿਆਣਾ ਜੇਲ੍ਹ ਵਿੱਚ ਇੱਕ ਗੈਂਗਸਟਰ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ | ਜਿਸਦਾ ਫਾਇਦਾ ਚੁੱਕ ਕੇ ਕੈਦੀਆਂ ਵਲੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਗਈ |
ਜਾਣਕਾਰੀ ਅਨੁਸਾਰ ਸੰਦੀਪ ਸੂਦ ਇੱਕ ਗੈਂਗਸਟਰ ਦੱਸਿਆ ਜਾਂਦਾ ਹੈ ਅਤੇ ਉਸ ਦੇ ਵਿਰੋਧੀ ਗੁਟ ਨੇ ਇੱਟਾਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।
ਜਿਸ ਤੋਂ ਬਾਅਦ ਦੋ ਗੁੱਟਾਂ ਵਿੱਚ ਇਹ ਲੜਾਈ ਹੋਈ | ਜਦੋਂ ਪੁਲਿਸ ਨੇ ਦਖ਼ਲ ਦਿੱਤੀ ਤਾਂ ਪੁਲਿਸ ਮੁਲਾਜ਼ਮਾਂ ਉੱਤੇ ਵੀ ਹਮਲਾ ਬੋਲ ਦਿੱਤਾ ਗਿਆ।
ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਲੁਧਿਆਣਾ ਜੇਲ੍ਹ ਹੋਈਆਂ ਝੜਪਾਂ ਗੈਂਗਵਾਰ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਦੋ ਗੈਸ ਦੇ ਸਿੰਲਡਰ ਵੀ ਫਟੇ ਹਨ, ਪਰ ਇਸ ਬਾਰੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗੈਸ ਸਿੰਲਡਰ ਪੁਲਿਸ ਕੋਲ ਹਨ। ਇਸ ਝੜਪ ਦਾ ਫਾਇਦਾ ਉਠਾਉਂਦਿਆਂ ਕਈ ਕੈਦੀਆਂ ਵਲੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਗਈ |




