ਆਕਲੈਂਡ (16 ਸਤੰਬਰ, ਹਰਪ੍ਰੀਤ ਸਿੰਘ) : ਨਿਊਜ਼ੀਲੈਂਡ ਵਿੱਚ ਵੱਸਦੇ ਹਰਿਆਣਾ ਦੇ ਸਮੂਹ ਪੰਜਾਬੀਆਂ ਵਲੋਂ ਨਵੀਂ ਪਲਾਂਗ ਪੱਟਦੇ, ਇੱਕ ਆਰਗਨਾਈਜੇਸ਼ਨ ਦਾ ਗਠਨ ਕੀਤਾ ਗਿਆ ਹੈ | ਜਿਸਦਾ ਨਾਮ ਹਰਿਆਣਾ ਫੈਡਰੇਸ਼ਨ ਆਫ ਨਿਊਜ਼ੀਲੈਂਡ ਰੱਖਿਆ ਗਿਆ ਹੈ |
ਜਾਣਕਾਰੀ ਅਨੁਸਾਰ ਇਸ ਫੈਡਰੇਸ਼ਨ ਵਿੱਚ ਸਮੂਹ ਪੰਜਾਬੀਆਂ ਵਲੋਂ ਭਾਗ ਲਿਆ ਗਿਆ | ਕੱਲ ਇਸ ਸਬੰਧਿਤ ਗੱਲ ਕਰਦਿਆਂ ਮੈਂਬਰਾਂ ਵਲੋਂ ਕਿਹਾ ਗਿਆ ਕਿ ਹਰਿਆਣਾ ਦੇ ਪੰਜਾਬੀ ਕਾਫੀ ਲੰਬੇ ਸਮੇਂ ਤੋਂ ਨਿਊਜ਼ੀਲੈਂਡ ਰਹਿ ਰਹੇ ਹਨ | ਇਸ ਤੋਂ ਪਹਿਲਾਂ ਕੋਈ ਵੀ ਆਰਗਨਾਈਜੇਸ਼ਨ ਹਰਿਆਣੇ ਨਾਲ ਸਬੰਧਿਤ ਨਹੀਂ ਸੀ |
ਪਹਿਲ ਕਦਮੀਂ ਕਰਦਿਆਂ ਇਸ ਫੈਡਰੇਸ਼ਨ ਦਾ ਗਠਨ ਕੀਤਾ ਗਿਆ ਹੈ | ਜਿਸਦਾ ਮੁੱਖ ਕੰਮ ਨਿਊਜ਼ੀਲੈਂਡ ਵਿੱਚ ਹਰਿਆਣੇ ਨਾਲ ਸਬੰਧਿਤ ਗਤੀਵਿਧੀਆਂ ਨੂੰ ਵਧਾਉਣਾ, ਖੇਡਾਂ ਦੇ ਨਾਲ-ਨਾਲ ਸਮਾਜਿਕ, ਧਾਰਮਿਕ ਗਤੀਵਿਧੀਆਂ ਵਿੱਚ ਭਾਗ ਲੈਣਾ ਹੋਵੇਗਾ |
ਜਿਕਰਯੋਗ ਹੈ ਕਿ 60 ਤੋਂ 70 ਹਰਿਆਣੇ ਦੇ ਮੈਬਰ ਸ਼ਾਮਿਲ ਹੋਏ, ਜਿੰਨਾਂ ਵਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਸਮਾਰੋਹ ਵੀ ਕਰਵਾਏ ਜਾਣਗੇ |
ਇਸ ਮੌਕੇ ਹਰਿਆਣਾ ਫੈਡਰੇਸ਼ਨ ਆਫ ਨਿਊਜ਼ੀਲੈਂਡ ਵਲੋਂ ਗੁਰਬਾਜ਼ ਸਿੰਘ, ਕਰਨਜੀਤ ਸਿੰਘ ਚੀਮਾ, ਰਵੀ ਵਿਰਕ, ਹੈਰੀ ਵਿਰਕ, ਮਨਦੀਪ ਮੇਨਸ, ਨਿਰਵੈਰ ਵੜੈਚ, ਸੁਨੀਲ ਕੁਮਾਰ, ਯਸ਼ਵੰਤ ਰਾਣਾ, ਸੁਨਪ੍ਰੀਤ ਪਨੂ, ਵਿਕਰਮ ਗੁਰਪ੍ਰੀਤ, ਗੁਰਾਇਆ ਬਾਜਵਾ, ਵਿਕਾਸ ਕਪੂਰ ਅਤੇ ਹਰਜੋਤ ਭੱਟੀ ਮੌਜੂਦ ਸਨ | ਇੰਨਾਂ ਦੀ ਪਹਿਲੀ ਮੀਟਿੰਗ 25 ਤੂਈ ਰੋਡ, ਪਾਪਾਟੋਏਟੋਏ ਵਿੱਚ ਕਰਵਾਈ ਗਈ ਸੀ |
